ਇਸ ਤੇਰੇ ਦੀਵਾਨੇ ਨੂੰ ਸੱਜਣਾ, ਬਿਨ ਤੇਰੇ ਸਹਾਰਾ ਨਾਂ ਮਿਲਿਆ
ਰੱਬ ਛੱਡਿਆ ਤੇਰੇ ਦੁਆਰੇ ਲਈ ਤੇਰਾ ਵੀ ਦੁਆਰਾ ਨਾਂ ਮਿਲਿਆ
ਲੱਭਣ ਨੂੰ ਕਿਨਾਰਾ ਪਿਆਰਾਂ ਦਾ, ਆਏ ਸੀ ਜੋ ਤਾਰੂ ਬਣ ਕੇ
ਉਹਨਾਂ ਦੀਆਂ ਲਾਸ਼ਾਂ ਅੰਬ ਗਈਆਂ, ਸਾਗਰ ਦਾ ਕਿਨਾਰਾ ਨਾਂ ਮਿਲਿਆ
ਕੱਲ੍ਹ ਰਾਤ ਕਹਾਣੀ ਦਰਦਾਂ ਦੀ, ਮੈਂ ਉਹਨਾਂ ਨੂੰ ਸੁਣਾਵਣ ਆਇਆ ਸਾਂ
ਪਰ ਕਹਿੰਦਾ ਕਹਿੰਦਾ ਚੁੱਪ ਕੀਤਾ ਜਦੋਂ ਕੋਈ ਹੁੰਘਾਰਾ ਨਾਂ ਮਿਲਿਆ
ਅਗਲੇ ਜਨਮਾਂ ਵਿੱਚ ਆਵਾਂਗਾ ਮੈਂ ਤੇਰੇ ਦਰ ਤੇ ਫਿਰ ਸਾਥੀ
ਮੇਰੀ ਮਜਬੂਰੀ ਬਖਸ਼ ਦਈਂ ਜੇ ਜਨਮ ਦੁਬਾਰਾ ਨਾਂ ਮਿਲਿਆ